ਕੱਚੇ ਮਕਾਨ / Mud Houses
Paramjit Singh
ਕਰਮਾਂ ਦੀਆਂ ਖੇਡਾਂ, ਨਸੀਬਾਂ ਦੇ ਫ਼ਰਮਾਨ
The play of fate, the decrees of destiny.
ਥੱਲੇ ਧਰਤੀ, ਉੱਤੇ ਅਸਮਾਨ, ਵਿੱਚ ਦੋ ਪਲ ਦਾ ਜਹਾਨ
Earth below, sky above–between them, a world that lives but for a moment.
ਤੇ ਉੱਥੇ ਇੱਕ ਕੱਚਾ ਮਕਾਨ
And there stands a mud house.
ਕੱਚੇ ਮਕਾਨ ਜੰਞ ਆ ਢੁੱਕੀ, ਕੱਚੇ ਮਕਾਨ ਮੇਲ ਵਧਾਈਆਂ
To the mud houses come wedding processions; the mud houses ring with songs of blessing.
ਕੱਚੇ ਮਕਾਨ ਖੁਸ਼ੀਆਂ ਤੇ ਖੇੜੇ, ਕੱਚੇ ਮਕਾਨ ਰੂਹਾਂ ਨੇ ਆਈਆਂ
Mud houses brim with joy and laughter; to the mud houses, souls first arrive.
ਕੱਚੇ ਮਕਾਨ ਅੱਖੀਆਂ ਦੇ ਤਾਰੇ, ਕੱਚੇ ਮਕਾਨ ਮਹਿਲਾਂ ਤੋਂ ਨਿਆਰੇ
Mud houses cradle the apple of every eye; mud houses are dearer than the grandest palaces.
ਕੱਚੇ ਮਕਾਨ ਨਿੱਤ ਆਵਣ ਸੱਜਣ, ਕੱਚੇ ਮਕਾਨ ਵੱਸਦੇ ਨੇ ਪਿਆਰੇ
Each day, loved ones gather at the mud houses; in the mud houses dwell the ones we hold dear.
ਕੱਚੇ ਮਕਾਨ ਝਨਾਂ ਦੇ ਕਿਨਾਰੇ, ਕੱਚੇ ਮਕਾਨ ਆਸ਼ਕਾਂ ਸਵਾਰੇ
Mud houses line the banks of the Chenab; mud houses have nurtured lovers through the ages.
ਕੱਚੇ ਮਕਾਨ ਗੀਤ ਤੇ ਕਿੱਸੇ, ਕੱਚੇ ਮਕਾਨ ਹੁਸਨਾਂ ਸ਼ਿੰਗਾਰੇ
Mud houses have given birth to songs and stories; mud houses have adorned beauty itself.
ਕੱਚੇ ਮਕਾਨ ਦੁਪਹਿਰਾਂ ਚੜ੍ਹੀਆਂ, ਕੱਚੇ ਮਕਾਨ ਕਰਦੇ ਨੇ ਅੜੀਆਂ
Noons pass over the mud houses; the mud houses stand steadfast.
ਕੱਚੇ ਮਕਾਨ ਨਿੱਤ ਦੇਵਣ ਮੱਤਾਂ, ਕੱਚੇ ਮਕਾਨ ਸਿਆਣਪਾਂ ਨੇ ਬੜੀਆਂ
Each day, the mud houses offer counsel; the mud houses are rich with wisdom.
ਕੱਚੇ ਮਕਾਨ ਹੋ ਗਏ ਪੁਰਾਣੇ, ਕੱਚੇ ਮਕਾਨ ਨਾ ਜਾਣ ਪਛਾਣੇ
The mud houses have grown old; the mud houses are scarcely recognized.
ਕੱਚੇ ਮਕਾਨ ਨਿੱਤ ਚੋਵਣ ਛੱਤਾਂ, ਕੱਚੇ ਮਕਾਨ ਲੱਗਦਾ ਢਹਿ ਜਾਣੇ
Their roofs leak with every rain; the mud houses will crumble soon.
ਕੱਚੇ ਮਕਾਨ ਮੁੱਕੀਆਂ ਮਿਆਦਾਂ, ਕੱਚੇ ਮਕਾਨ ਕਰਨ ਫ਼ਰਿਆਦਾਂ
The appointed days of the mud houses have run their course; now the mud houses cry in lament.
ਕੱਚੇ ਮਕਾਨ ਲਿਫ਼ੀਆਂ ਨੇ ਕੰਧਾਂ, ਕੱਚੇ ਮਕਾਨ ਬੀਤੀਆਂ ਨੇ ਯਾਦਾਂ
The walls of the mud houses flake away; the mud houses are old memories.
ਕੱਚੇ ਮਕਾਨ ਲੱਥੀਆਂ ਕਲੀਆਂ, ਕੱਚੇ ਮਕਾਨ ਸ਼ਾਮਾਂ ਨੇ ਢਲੀਆਂ
The paint has fallen from the mud houses; evening has descended upon the mud houses.
ਕੱਚੇ ਮਕਾਨ ਰਲ ਗਏ ਹਨੇਰੇ, ਕੱਚੇ ਮਕਾਨ ਛੱਡ ਰੂਹਾਂ ਚਲੀਆਂ
Mud houses are disappearing in the dark; the souls have taken their leave.
ਕੱਚੇ ਮਕਾਨ ਸਿਵਿਆਂ ਦੀ ਕੁੱਖ, ਕੱਚੇ ਮਕਾਨ ਮੜ੍ਹੀਆਂ ਦੇ ਰੁੱਖ
Mud houses–the womb of the cremation ground; mud houses beneath the trees that watch over the graves.
ਕੱਚੇ ਮਕਾਨ ਨਿੱਤ ਰੋਵਣ ਸੱਜਣ, ਕੱਚੇ ਮਕਾਨ ਉਮਰਾਂ ਦੇ ਦੁੱਖ
Each day, loved ones weep for the mud houses–sorrows for a lifetime for those who remain.
